Punjabi (Gurmukhi)
ਸਾਧੋ! ਕਾ ਸਾਸ਼ਤ੍ਰਨ ਸੁਨਿ ਕੀਨੌ,
ਅਨਪਾਵਨੀ ਭਗਤਿ ਨਹੀਂ ਸਾਧੀ, ਭੂਖੇ ਅੰਨ ਨ ਦੀਨੌ ॥ ਟੇਕ ॥
ਕਾਮ ਨ ਵਿਸਰਿਓ ਡਿਯੰਭ ਨਾ ਤਿਆਗਿਓ, ਲੋਭ ਨ ਬਿਸਾਰਿਓ ਦੇਵਾ।
ਪਰ ਨਿੰਦਾ ਮੁਖ ਤੈ ਨਹਿੰ ਛਾਡਿ, ਨਿਫਲ ਭਇ ਸਭੁ ਸੇਵਾ ॥੧ ॥
ਬਾਟ ਪਾੜਿ ਘਰ ਮੁਸਿ ਪਰਾਓ, ਉਦਰਿ ਭਰਿਓ ਅਪਰਾਧੀ॥
ਹੋਵੈ ਅਪਰਾਧੀ ਕੇਸੋ ਨ ਸਿਮਰਿਓ, ਅਹੁ ਅਵਿਦਿਆ ਸਾਧੀ ॥੨॥
ਹਰਿ ਅਰਪਨ ਕਰਿ ਭੋਜ ਨ ਕੀਨੋ, ਕਥਾ ਕੀਰਤ ਨਹੀਂ ਜਾਨੀਂ।
ਰਾਮ ਭਗਤਿ ਬਿਨ ਮੁਕਤਿ ਨ ਪਾਵੈ, ਅਮਰ ਜੀਵ ਗਰਾਬੈ ਪ੍ਰਾਨੀ॥੩ ॥
ਚਰਨ ਕੰਵਲ ਅਨੁਰਾਗ ਨ ਉਪਜਿਓ, ਭੂਤ ਦਯਾ ਨਹੀਂ ਪਾਲੀ॥
ਰਵਿਦਾਸ ਪਲੁਸਾਧ ਸੰਗਤਿ ਮਿਲਿ, ਪੂਰਨ ਬ੍ਰਹਮ ਸਦਾ ਪ੍ਰਿਤਿਪਾਲੀ॥੪॥