Punjabi (Gurmukhi)
ਮੇਰੀ ਪ੍ਰੀਤ ਗੋਪਾਲ ਸੋਂ ਜਿਨ ਘਟੈ ਹੋ।
ਮੈ ਮੋਲ ਮਹਿੰਗੈ ਲਈ ਤਨ ਸਟੈ ਹੋ ॥ ਟੇਕ ॥
ਰਿਦੈ ਸੁਮਿਰਨ ਕਰੂੰ ਨੈਨ ਅਵਲੋਕਨੋ
ਸ੍ਰਵਨਾ ਹਰਿ ਕਥਾ ਪੂਰਿ ਰਾਖੂੰ।
ਮਨ ਮਧੁਕਰ ਕਰੋਂ ਚਰਨਾ ਚਿਤ ਧਰੋਂ ॥
ਰਾਮ ਰਸਾਯਿਨ ਰਸਨ ਚਾਖੂੰ ॥੧ ॥
ਸਾਧੁ ਸੰਗਤਿ ਬਿਨਾ ਭਾਵ ਨਹਿੰ ਉਪਜੈ
ਭਾਵ ਬਿਨ ਭਗਤਿ ਕਿਉ ਹੋਇ ਤੇਰੀ।
ਬੰਦਤ ਰਵਿਦਾਸ ਰਾਜ ਰਾਮ ਸੁਨੁ ਬੀਨਤੀ
ਗੁਰ ਪ੍ਰਸਾਦ ਕ੍ਰਿਪਾ ਕਰੋ ਨ ਦੇਰੀ ॥੨ ॥