Punjabi (Gurmukhi)
ਮਨ ਮੇਰੋ ਥਿਰੁ ਨ ਰਹਾਈ, ਕੋਟਿ ਕੌਤਿਕ ਕਰਿ ਦਿਖਰਾਵੈ,
ਇਤ ਉਤ ਜਗ ਮਹਿੰ ਧਾਈ ॥ ਟੇਕ ॥
ਮਾਇਆ ਮਮਤਾ ਮੋਹ ਲਪਟਾਨੋ, ਦਿਨ ਦਿਨ ਉਰਝਤ ਜਾਈ।
ਸੁਆਨ ਪੁਛ ਕਭੁ ਹੋਇ ਨ ਸੁਧੋ, ਕੀਜਹੁ ਲਾਖ ਉਪਾਈ ॥
ਗੁਰੂ ਕੋ ਗਿਆਨ ਪ੍ਰੇਮ ਕੀ ਸਾਂਟੀ, ਕੁਬੁਧ ਕੁਕਰਮ ਛੁੜਾਈ।
ਕਹਿ ਰਵਿਦਾਸ ਮਨ ਥਿਰੁ ਹੈਸ੍ਰੀ, ਚਲਿ ਸਬ ਛਾੜਿ ਗੁਰਸਰਣਾਈ ॥੧॥