Punjabi (Gurmukhi)
ਯਾ ਰਾਮਾ ਏਕ ਤੂੰ ਦਾਨਾ ਤੇਰਾ ਆਦਿ ਭੇਖ ਨਾ॥
ਤੂੰ ਸਲਤਾਨ ਸੁਲਤਾਨਾ ਬੰਦਾ ਸਕਿਸਤਾ ਅਜਾਨਾ ॥ਟੇਕ॥
ਮੈਂ ਬੇਦਿਆਨਤ ਬਦਨਜ਼ਰ ਦਰਮੰਦ ਬਰਖੁਰਦਾਰ॥
ਬੇਅਦਬ ਬਦਬਖਤ ਬੀਰਾ ਬੇਅਕਲ ਬਦਕਾਰ ॥੧॥
ਮੈਂ ਗੁਨਹਗਾਰ ਗੁਮਰਾਹ ਗਾਫਿਲ ਕਮਦਿਲਾ ਕਰਤਾਰ॥
ਤੂੰ ਦਰਕਦਰ ਦਰਿਆਨ ਦਿਲ ਮੈਂ ਹਿਰਸਿਯਾ ਹੁਸਿਆਰ ॥੨॥
ਯਹ ਤਨ ਹਸਤ ਖਸਤ ਖਰਾਬ ਖਾਤਿਰ ਅੰਦੇਸਾ ਬਿਸਿਯਾਰ॥
ਰਵਿਦਾਸ ਦਾਸਹਿ ਬੋਲਿ ਸਾਹਿਬ ਦੇਹੁ ਅਬ ਦੀਦਾਰ ॥੩॥