Punjabi (Gurmukhi)
ਪਹਿਲੇ ਪਹਰੇ ਰੈਣਿ ਦੈ ਬਣਿਜਾਰਿਆ ਤੈਂ ਜਨਮ ਲਿਯਾ ਸੰਸਾਰ ਵੇ॥
ਸੇਵਾ ਚੂਕੋ ਰਾਮ ਕੀ ਬਨਿਜਾਰਿਆ ਤੇਰੀ ਬਾਲਕ ਬੁਧਿ ਗੰਵਾਰ ਵੇ ॥੧॥
ਬਾਲਕ ਬੁਧਿ ਗੰਵਾਰ ਨ ਚੇਤਿਯੋ ਭੂਲਾ ਮਾਇਆ ਜਾਲ ਵੇ॥
ਕਹਾ ਹੋਇ ਪਾਛੇ ਪਛਿਤਾਏ ਜਲ ਪਹਿਲੇ ਨ ਬਾਂਧੀ ਪਾਲ ਵੇ ॥੨॥
ਬੀਸ ਬਰਸ ਕਾ ਭਯਾ ਅਯਾਨਾ ਥਾਂਮਿ ਨ ਸਕਾ ਭਾਵ ਵੇ॥
ਜਨ ਰਵਿਦਾਸ ਕਹੈ ਬਣਿਜਾਰਿਆ ਜਨਮ ਲਿਯਾ ਸੰਸਾਰ ਵੇ ॥੩॥
ਦੂਜੇ ਪਹਰੈ ਰੈਣ ਦੇ ਬਣਿਜਾਰਿਆ ਤੂੰ ਨਿਰਖਤ ਚਾਲਿਓ ਛਾਂਹ ਵੇ॥
ਹਰਿ ਨ ਦਮੋਦਰ ਧਿਆਇਆ ਬਨਿਜਾਰਿਆ ਤੈਂ ਲੇਈ ਨ ਸਕਾ ਨਾਂਵ ਵੇ ॥੪॥
ਨਾਂਵ ਨ ਲੀਆ ਔਗੁਨ ਕੀਆ ਇਸ ਜੋਬਨ ਕੈ ਤਾਨ ਵੇ॥
ਅਪਨੀ ਪਰਾਈ ਗਿਨੀ ਨ ਕਾਈ ਮੰਦ ਕਰਮ ਕਮਾਨ ਵੇ ॥੫॥
ਸਾਹਿਬ ਲੇਖਾ ਲੇਸੀ ਤੂੰ ਭਰਿ ਦੇਸੀ ਭੀਰ ਪਰੈ ਤੁਝ ਤਾਂਹ ਵੇ॥
ਜਨ ਰਵਿਦਾਸ ਕਹੈ ਬਣਿਜਾਰਿਆ ਤੂੰ ਨਿਰਖਤ ਚਾਲਾ ਛਾਂਹ ਵੇ ॥੬॥
ਤੀਜੈ ਪਹਰੇ ਰੈਣ ਦੇ ਬਣਿਜਾਰਿਆ ਤੇਰੇ ਢਿਲੜੇ ਪੜੇ ਪ੍ਰਾਨ ਵੇ॥
ਕਾਯਾ ਰਵਾਨੀ ਨਾ ਕਰੈ ਬਣਿਜਾਰਿਆ ਘਟ ਭੀਤਰ ਬਸੇ ਕੁਜਾਨ ਵੇ ॥੭॥
ਏਕ ਬਸੈ ਕੁਜਾਨ ਕਾਯਾਗੜ ਭੀਤਰ ਪਹਿਲਾ ਜਨਮ ਗੰਵਾਇ ਵੇ॥
ਅਬ ਕੀ ਬੇਰ ਨ ਸੁਕਿਰਿਤ ਕੀਯੋ ਬਹੁਰਿ ਨ ਯਹਿ ਗੜਿ ਪਾਇ ਵੇ ॥੮॥
ਕੰਪੀ ਦੇਹ ਕਾਯਾਗੜ ਛੀਨਾ ਫਿਰ ਲਾਗਾ ਪਛਿਤਾਨ ਵੇ॥
ਜਨ ਰਵਿਦਾਸ ਕਹੈ ਬਣਿਜਾਰਿਆ ਤੇਰੇ ਢਿਲੜੇ ਪੜੇ ਪਰਾਨ ਵੇ ॥੯॥
ਚੌਥੇ ਪਹਰੇ ਰੈਨ ਦੇ ਬਣਿਜਾਰਿਆ ਤੇਰੀ ਕੰਪਨ ਲਾਗੀ ਦੇਹ ਵੇ॥
ਸਾਹਿਬ ਲੇਖਾ ਮਾਂਗਿਆ ਬਣਿਜਾਰਿਆ ਤੂ ਛਾਡਿ ਪੁਰਾਨੀ ਥੇਹ ਵੇ ॥੧੦॥
ਛਾਡਿ ਪੁਰਾਨੀ ਜਿੰਦ ਅਯਾਨਾ ਬਾਲਦਿ ਲਦਿ ਸਬੇਰਿਆ ਵੇ॥
ਜਮ ਕੇ ਆਏ ਬਾਂਧਿ ਚਲਾਏ ਬਾਰੀ ਪੂਗੀ ਤੇਰਿਆ ਵੇ ॥੧੧॥
ਪੰਥ ਚਲੇ ਅਕੇਲਾ ਹੋਏ ਦੁਹੇਲਾ ਕਿਸ ਕੋ ਦੇਹ ਸਨੇਹ ਵੇ॥
ਜਨ ਰਵਿਦਾਸ ਕਹੈ ਬਣਿਜਾਰਿਆ ਤੇਰੀ ਕੰਪਨ ਲਾਗੀ ਦੇਹ ਵੇ ॥੧੨॥