Punjabi (Gurmukhi)
ਕਾ ਤੂੰ ਸੋਵੈ ਜਾਗ ਦਿਵਾਨਾ। ਝੂਠਾ ਜੀਵਨ ਸਾਂਚਿ ਕਰਿ ਜਾਨਾ ॥ ਟੇਕ ॥
ਜੋ ਦਿਨ ਆਵੈ ਸੋ ਦੁਖ ਮੇ ਜਾਹੀ। ਕੀਜੈ ਕੂਚ ਰਹਿਓ ਸਚ ਨਾਹੀ॥
ਸੰਗਿ ਚਲਿਓ ਹੈ ਹਮ ਭੀ ਚਲਨਾ। ਦੂਰ ਗਵਨ ਸਿਰ ਉਪਰ ਮਰਨਾ ॥੧॥
ਜੋ ਕਛੁ ਬੋਯਾ ਲੁਨਿਯੇ ਸੋਈ। ਤਾ ਮੇ ਫੇਰ ਫਾਰ ਨਹੀਂ ਹੋਈ॥
ਛਾਡਿਯ ਕੂਰ ਭਜੋ ਹਰਿ ਚਰਨਾ। ਤਾ ਕੋ ਮਿਟੈ ਜਨਮ ਅਰੁ ਮਰਨਾ ॥੨॥
ਜਿਨ ਜੀਉ ਦਿਯਾ ਸੋ ਰਿਜਕ ਅਮੜਾਵੈ। ਘਟ-ਘਟ ਭੀਤਰ ਰਹਟ ਚਲਾਵੈ ॥
ਕਰਿ ਬੰਦਗੀ ਛਾਡਿ ਮੈਂ ਮੇਰਾ। ਹਿਰਦੈ ਕਰੀਮ ਸੰਭਰਿ ਸਵੇਰਾ ॥੩॥
ਆਗੈ ਪੰਥ ਖਰਾ ਹੈ ਝੀਨਾ। ਖਾਂਡੈ ਧਾਰ ਜੈਸਾ ਹੈ ਪੈਨਾ॥
ਜਿਸ ਉਪਰ ਮਾਰਗ ਹੈ ਤੇਰਾ। ਪੰਥੀ ਪੰਥ ਸੰਵਾਰ ਸਵੇਰਾ ॥੪॥
ਕਿਆ ਤੈਂ ਖਰਚਾ ਕਿਆ ਤੈ ਖਾਯਾ। ਚਲ ਦਰਹਾਲ ਦਿਬਾਨ ਬੁਲਾਯਾ॥
ਸਾਹਿਬ ਤੋ ਪੈ ਲੇਖਾ ਲੇਸੀ। ਭੀਰਿ ਪਰਿਯਾ ਤੂੰ ਭਰਿ ਭਰਿ ਦੇਸੀ ॥੫॥
ਜਨਮ ਸਿਰਾਨਾ ਕਿਆ ਪਸਾਰਾ ਸੰਵਾਰਾ। ਸਾਂਝ ਪਰੀ ਚਹੁੰ ਦਿਸਿ ਅੰਧਿਆਰਾ॥
ਕਹਿ ਰਵਿਦਾਸ ਨਿਦਾਨਿ ਦਿਵਾਨਾ। ਅਜਹੁੰ ਨ ਚੇਤੈ ਦੁਨੀ ਫੰਦਖਾਨਾ ॥੬॥