Punjabi (Gurmukhi)
ਸਾਧੋ! ਕਾ ਸਾਸ਼ਤ੍ਰਨ ਸੁਨਿ ਕੀਨੋ,
ਅਨੁਪਾਵਨੀ ਭਗਤਿ ਨਹੀਂ ਸਾਧੀ, ਭੂਖੇ ਅੰਨ ਨ ਦੀਨੌ ॥ ਟੇਕ ॥
ਕਾਮ ਨ ਵਿਸਰਿਓ ਡਿਯੰਭ ਨਾ ਤਿਆਗਿਓ, ਲੋਭ ਨ ਬਿਸਾਰਿਓ ਦੇਵਾ।
ਪਰ ਨਿੰਦਾ ਮੁਖ ਤੈ ਨਹਿੰ ਛਾਡਿ, ਨਿਫਲ ਭਇ ਸਭੁ ਸੇਵਾ ॥੧॥
ਬਾਟ ਪਾੜਿ ਘਰ ਮੁਸਿ ਪਰਾਓ, ਉਦਰਿ ਭਰਿਓ ਅਪਰਾਧੀ।
ਹੋਵੈ ਅਪਰਾਧੀ ਕੇਸੋ ਨ ਸਿਮਰਿਓ, ਅਹੁ ਅਵਿਦਿਆ ਸਾਧੀ ॥੨॥
ਹਰਿ ਅਰਪਨ ਕਰਿ ਭੋਜ ਨ ਕੀਨੋ,ਕਥਾ ਕੀਰਤ ਨਹੀਂ ਜਾਨੀਂ।
ਰਾਮ ਭਗਤਿ ਬਿਨੁ ਮੁਕਤਿ ਨ ਪਾਵੈ, ਅਮਰ ਜੀਵ ਗਰਾਬੈ ਪ੍ਰਾਨੀ ॥੩॥
ਚਰਨ ਕੰਵਲ ਅਨਰਾਗ ਨ ਉਪਜਿਓ, ਭੂਤ ਦਯਾ ਨਹੀਂ ਪਾਲੀ।
ਰਵਿਦਾਸ ਪਲੁ ਸਾਧ ਸੰਗਤਿ ਮਿਲਿ, ਪੂਰਨ ਬ੍ਰਹਮ ਸਦਾ ਪ੍ਰਤਿਪਾਲੀ॥੪॥