Punjabi (Gurmukhi)
ਐਸੀ ਭਗਤਿ ਨ ਹੋਇ ਰੇ ਭਾਈ।
ਰਾਮ ਨਾਮ ਬਿਨ ਜੋ ਕਛੁ ਕਰੀਏ ਸੋ ਸਬ ਭਰਮ ਕਹਾਈ ॥ਟੇਕ॥
ਭਗਤਿ ਨ ਰਸ ਦਾਨ ਭਗਤਿ ਨ ਕਥੈ ਗਿਆਨ।
ਭਗਤਿ ਨ ਬਨ ਮੇਂ ਗੁਫਾ ਖੁਦਾਈ ॥੧॥
ਭਗਤਿ ਨ ਐਸੀ ਹਾਂਸੀ ਭਗਤਿ ਨ ਆਸਾ ਪਾਸੀ।
ਭਗਤਿ ਨ ਕੁਲ ਕਾਨ ਗਵਾਈ ॥੨॥
ਭਗਤਿ ਨਾ ਇੰਦ੍ਰੀ ਬਾਂਧੈ ਭਗਤਿ ਨ ਜੋਗ ਸਾਧੈ।
ਭਗਤਿ ਨ ਅਹਾਰ ਘਟਾਈ ਯੇ ਸਬ ਕਰਮ ਕਹਾਈ ॥੩॥
ਭਗਤਿ ਨ ਨਿਦ੍ਰਾ ਸਾਧੈ ਭਗਤਿ ਨ ਬੈਰਾਗ ਬਾਂਧੈ।
ਭਗਤਿ ਨ ਯੇ ਸਬ ਬੇਦ ਬੜਾਈ ॥੪॥
ਭਗਤਿ ਨ ਮੂਡ ਮੁਡਾਏ ਭਗਤਿ ਨ ਮਾਲਾ ਦਿਖਾਏ।
ਭਗਤਿ ਨ ਚਰਨ ਧੁਆਏ ਯੇ ਸਭ ਗੁਨੀ ਜਨ ਗਾਈ ॥੫॥
ਭਗਤਿ ਨ ਤੌ ਲੌ ਜਾਨੀ ਜੌ ਲੌ ਆਪ ਕੋ ਆਪ ਬਖਾਨੀ।
ਜੋਈ ਜੋਈ ਕਰੈ ਸੋ ਸੋ ਕਰਮ ਬੜਾਈ ॥੬॥
ਆਪਾ ਗਯੋ ਤਬ ਭਗਤਿ ਪਾਈ ਐਸੀ ਹੈ ਭਗਤਿ ਭਾਈ।
ਰਾਮ ਮਿਲਿਯੋ ਅਪਨੇ ਗੁਨ ਖੋਇਓ ਰਿਧਿ ਸਿਧਿ ਸਭੈ ਜੋ ਗੰਵਾਈ ॥੭॥
ਕਹਿ ਰਵਿਦਾਸ ਛੂਟੀ ਸਬ ਆਸ ਤਬ ਹਰਿ ਤਾਹੀ ਕੇ ਪਾਸ।
ਆਤਮਾ ਥਿਰ ਭਈ ਤਬਹੀ ਨਿਧਿ ਪਾਈ ॥੮॥