Punjabi (Gurmukhi)
ਐਸਾ ਹੀ ਹਰਿ ਕਿਉਂ ਪਇਵੋ, ਮਨ ਚੰਚਲੁ ਰੇ ਭਾਈ।
ਚਪਲ ਭਇਓ ਚਹੁੰਦਿਸ ਧਾਵਇ, ਰਾਖਇਓ ਰਹਾਇ ॥ ਟੇਕ ॥
ਮੈਂ ਮੇਰੀ ਛੂਟਇ ਨਹਿੰ ਕਬਹੁੰ, ਮੈਂ ਮੰਮਤਾ ਮਦੁ ਬੀਧਿਓ।
ਲੋਭ ਮੋਹ ਮਹਿ ਰਹਿਓ ਰੁਝਾਨੌ, ਨਿਤ ਵਿਸ਼ਿਆ ਰਸ ਰੀਝਿਓ ॥੧॥
ਡੰਮ ਕੋਹ ਮੋਹ ਮਾਇਆ ਬਸੁ, ਕਪਟ ਕੂੜ ਹੂੰ ਬੰਧਾਇਓ ॥
ਕਾਮ ਲੁਬਧੁ ਕੌ ਬਸਿ ਪਰਿਓ, ਕੁਲਕਾਂਨਿ ਛਾਂੜਿ ਬਿਕਾਇਓ ॥੨॥
ਛਾਪਾ ਤਿਲਕ ਛਪੌ ਨਹੀਂ ਸੋਭਇ, ਜੌ ਲੌਂ ਕੇਸੌ ਨਹਿੰ ਗਾਇਓ।
ਸੰਜਮਿ ਰਹਿਓ ਨ ਹਰਿ ਹੂੰ ਸਿਮਰਿਓ,
ਬਿਰਥਾ ਭਰਮਿਓ ਰੂ ਭਰਮਾਇਓ ॥੩॥
ਅਨਿਕ ਕੌਤਕ ਕਲਾ ਕਾਛੈ ਕਛੇ, ਬਹੁਰਿ ਸਾਂਗ ਦਿਖਾਵੋ।
ਮੂਰਿਖ ਆਪਨ ਆਪੁ ਸਮੁਝਿ ਨਹਿੰ, ਔਰਨਿ ਕਾ ਸਮੁਝਾਵੋ ॥੪॥
ਆਸ ਕਰੈ ਬੈਕੁੰਠ ਗਵਨ ਕਉ, ਚਲ ਮਨ ਕਭਉ ਨ ਥਿਰਾਇਓ।
ਜੋ ਲੌਂ ਮਨ ਵਸਿ ਨਹਿੰ ਹੂੰਤੌ, ਤੌ ਲਗਿ ਸਭੁ ਜੁਠਾਰਿਓ ॥੫॥
ਕਪਟ ਕੀਆ ਰੀਝਇ ਨਹਿੰ ਕੇਸੌ, ਜਗੁ ਕਰਤਾ ਨਹਿੰ ਕਾਂਚਾ।
ਕਹਿ ਰਵਿਦਾਸ ਭਜੌ ਹਰਿ ਮਾਧੌ, ਸੇਵਗ ਹੋਵੈ ਮਨ ਸਾਂਚਾ ॥੬॥